cryptocurrency-2021-price

Bitcoin 5 ਪੈਸੇ ਤੋਂ 42 ਲੱਖ ਤੱਕ ਦਾ ਸਫਰ!

Spread the love

bitcoin ਕੀ ਹੈ ਤੇ ਇਹਨੇ ਕਿਵੇਂ ਦੁਨੀਆਂ ਬਦਲ ਦਿਤੀ? ਅੱਜ ਪੈਸਾ ਹਰ ਕਿਸੇ ਦੀ ਜਰੂਰਤ ਬਣ ਚੁੱਕਾ ਹੈ ਲੇਕਿਨ ਦੁਨੀਆਂ ਸ਼ੁਰੂ ਵਿਚ ਐਵੇਂ ਦੀ ਨਹੀਂ ਸੀ! ਲੋਕਾਂ ਨੂੰ ਦੌਲਤ ਦੀ ਜਰੂਰਤ ਉਦੋਂ ਮਹਿਸੂਸ ਹੋਈ ਜਦੋ ਓਹਨਾ ਨੇ ਬਾਹਰ ਵਾਲੇ ਕਬੀਲਿਆਂ ਨਾਲ ਸਾਂਝ ਕਾਇਮ ਕੀਤੀ| ਉਦੋਂ ਇਕ ਦਿੱਕਤ ਆਉਂਦੀ ਸੀ ਲੈਣ ਦੇਣ ਕਰਨ ਵਿਚ, ਇਸਦਾ ਹੱਲ ਇਹ ਨਿਕਲਿਆ ਉਹ ਆਪਸ ਵਿਚ ਵਾਸਤਾ ਦਾ ਲੈਣ ਦੇਣ ਕਰ ਲੈਂਦੇ ਸਨ|
ਸਮਾਂ ਨਿਕਲਣ ਨਾਲ ਇਹਦੇ ਨਾਲ ਜੁੜੀਆਂ ਦਿੱਕਤਾਂ ਸਾਹਮਣੇ ਆਈਆਂ|ਇਕ ਤਾਂ ਚੀਜ਼ਾਂ ਨੂੰ ਇਕ ਥਾਂ ਤੋਂ ਦੂਜੀ ਜਗਾਹ ਲੈ ਜਾਣਾ ਔਖਾ ਸੀ ਦੂਜਾ ਕਈ ਵਾਰੀ ਸਾਹਮਣੇ ਵਾਲੇ ਨੂੰ ਉਹ ਚੀਜ਼ ਦੀ ਜਰੂਰਤ ਨਹੀਂ ਸੀ ਹੁੰਦੀ
ਫਿਰ 600bc ਵਿਚ ਪਹਿਲੀ ਵਾਰੀ ਕਰੰਸੀ ਸਾਹਮਣੇ ਆਈ ਜੋ ਕੀ ਕਿਸੇ ਕੀਮਤੀ ਧਾਤੁ ਦੀ ਬਣੀ ਹੁੰਦੀ ਸੀ ਹੋਲੀ ਹੋਲੀ ਇਸਦੀ ਜਗਾਹ ਕਾਗਜ ਤੋਂ ਬਣੇ ਨੋਟਾਂ ਨੇ ਲੈ ਲਈ|ਕਾਗਜ ਦੀ ਕਰੰਸੀ ਨੇ ਦੁਨੀਆਂ ਨੂੰ ਬਹੁਤ ਤੇਜ਼ੀ ਦਿਤੀ ਦੁਨੀਆਂ ਭਰ ਵਿਚ ਵਾਪਰ ਕਰਨਾ ਬਹੁਤ ਆਸਾਨ ਹੋ ਗਿਆ|
ਲੇਕਿਨ ਫਿਰ ਆਈ 21 ਸਦੀ ਦੁਨੀਆਂ ਪੂਰੀ ਤਰਾਂ ਬਦਲ ਗਈ|ਜਦੋ ਦੁਨੀਆਂ ਬਦਲ ਰਹੀ ਸੀ ਤਾਂ ਕਰੰਸੀ ਦਾ ਰੂਪ ਵੀ ਬਦਲਣਾ ਲਾਜ਼ਮੀ ਸੀ ਤੇ ਇਹ ਨਵੀਂ ਕਰੰਸੀ ਸੀ ਕਰੀਪਟੋਕਰੰਸੀ|

ਕੀ ਹੈ ਇਹ ਕਰੀਪਟੋਕਰੰਸੀ ਜਾ ਡਿਜਿਟਲ ਕਰੰਸੀ?

ki hai eh cryptocurrency?

ਇਹ ਇਕ ਡਿਜਿਟਲ ਕਰੰਸੀ ਹੈ ਜੋ ਕੀ ਪੂਰੀ ਤਰ੍ਹਾਂ decentralised ਹੈ ਮਤਲਬ ਉਸ ਨੂੰ ਕੋਈ ਕੰਟਰੋਲ ਨਹੀਂ ਕਰਦਾ ਜਿਸ ਕਰਕੇ ਇਹ ਬਹੁਤ ਤੇਜ਼ੀ ਨਾਲ ਵਿਕਸਿਤ ਹੁੰਦੀ ਜਾ ਰਹੀ ਹੈ| ਇਸ ਵਿਚ ਤੁਸੀਂ ਦੁਨੀਆਂ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਇਕ ਕਲਿਕ ਨਾਲ ਲੈਣ ਦੇਣ ਕਰ ਸਕਦੇ ਹੋ ਤੇ ਤੁਹਾਡੇ ਲੈਣ ਦੇਣ ਤੇ ਕੋਈ ਨਜ਼ਰ ਵੀ ਨੀ ਰੱਖਦਾ|

2008 ਵਿਚ ਸੰਤੋਸ਼ੀ ਨਾਕਾਮੋਤੋ ਨਾਮ ਦੇ ਆਦਮੀ ਨੇ ਇਸਨੂੰ ਜਨਮ ਦਿਤਾ ਤੇ ਪਹਿਲੀ ਕਰੀਪਟੋ ਕਰੰਸੀ ਹੋਂਦ ਵਿਚ ਲੈ ਕੇ ਆਈ ਜਿਸਦਾ ਨਾਮ ਰੱਖਿਆ BITCOIN. BITCOIN ਦੇ ਮੁਢਲੇ ਸਮੇ ਵਿਚ ਕੋਈ ਬਹੁਤ ਕੀਮਤ ਨਹੀਂ ਸੀ ਇਸਦੀ value $0.0008 ਜਾਣੀ ਕੀ 5 ਪੈਸੇ ਸੀ|ਲੇਕਿਨ ਹੋਲੀ ਹੋਲੀ ਇਹ ਕਰੰਸੀ ਲੋਕਾਂ ਵਿਚ ਮਸ਼ਹੂਰ ਹੋਣ ਲੱਗੀ ਤੇ ਜੇ 2021 ਵਿਚ ਦੇਖਿਆ ਜਾਵੇ ਤਾ ਇਸਦੀ ਕੀਮਤ 42 ਲੱਖ ਹੋ ਚੁਕੀ ਹੈ ਤੇ ਕੁੱਛ ਲੋਕਾਂ ਦਾ ਕਹਿਣਾ ਹੈ ਕੀ ਇਹ 1 ਕਰੋੜ ਤੱਕ ਚਲੀ ਜਾਵੇਗੀ|

BITCOIN ਦੇ ਵਿਕਾਸ ਦਰ

ਬਹੁਤ ਸਾਰੇ ਲੋਕਾਂ ਨੇ ਪਿਛਲੇ ਕੁੱਛ ਸਾਲਾਂ BITCOIN ਤੇ ਹੋਰ coins ਵਿਚ ਪੈਸਾ ਲਗਾ ਕੇ ਲੱਖਾਂ ਰੁਪਏ ਦਾ ਮੁਨਾਫ਼ਾ ਲਿਆ ਹੈ|BITCOIN ਵਾਂਗੂ ਹੀ 1000 ਤੋਂ ਵੀ ਵੱਧ ਐਵੇਂ ਦੇ coin ਹਨ ਜੋ ਕੀ ਅਲੱਗ ਅਲੱਗ ਕੀਮਤ ਤੇ ਮਿਲਦੇ ਹਨ|

ਇਸ website ਤੇ ਜਾ ਕੇ ਤੁਸੀਂ ਸਾਰੇ coins ਦੇ ਨਾਮ ਤੇ ਕੀਮਤ ਜਾਣ ਸਕਦੇ ਹੋ coinmarketcap

ਕਿਥੋਂ ਮਿਲਦੀ ਹੈ ਇਹ cryptocurrency ਤੇ ਕਿਥੇ ਰੱਖੀ ਜਾਂਦੀ ਹੈ?

ਇਹ ਇਕ ਡਿਜਿਟਲ ਕਰੰਸੀ ਹੈ ਇਸ ਲਈ ਇਸਨੂੰ ਦੇਖ ਆ ਛੁ ਨਹੀਂ ਸਕਦੇ|ਇਸਨੂੰ ਡਿਜਿਟਲ wallet ਵਿਚ ਰੱਖਿਆ ਜਾਂਦਾ ਹੈ ਜੋ ਕੀ playstore ਤੇ ਫ੍ਰੀ ਵਿਚ ਡਾਊਨਲੋਡ ਹੋ jnde ਹਨ

bitcoin ਜਾ ਹੋਰ coins ਕਰੀਪਟੋ exchange ਤੇ ਮਿਲਦੇ ਹਨ
ਭਾਰਤ ਵਿਚ ਕਾਫੀ ਸਾਰੇ exchange ਹਨ ਜੋ ਕਰੀਪਟੋ ਦਾ ਲੈਣ ਦੇਣ ਕਰਦੇ ਹਨ

ਕਰੀਪਟੋ ਦਾ ਫਿਊਚਰ
ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਕਰੀਪਟੋ ਦੁਨੀਆਂ ਬਦਲੇਗਾ ਜਾ ਨਹੀਂ?
ਜੇ ਜਾਣਕਾਰੀ ਚੰਗੀ ਲੱਗੀ ਤਾਂ share ਜਰੂਰ ਕਰੋ
ਧੰਨਵਾਦ

Leave a Comment

Your email address will not be published. Required fields are marked *