guru nanak dev ji pics

ਗੁਰੂ ਨਾਨਕ ਦੇਵ ਜੀ (Guru Nanak Dev Ji)

Spread the love
Guru Nanak Dev ji

ਗੁਰੂ ਨਾਨਕ ਦੇਵ ਜੀ(Guru Nanak dev ji) ਦਾ ਜਨਮ ਕੱਤਕ ਦੀ ਪੂਰਨਿਮਾ ਨੂੰ ਰਾਏ ਭੋਏ ਦੀ ਤਲਵੰਡੀ ਜੋ ਕਿ ਅੱਜਕਲ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਨਾਮ ਨਾਲ ਜਾਣਿਆ ਜਾਂਦਾ ਹੈ| ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ ਤੇ ਮਾਤਾ ਦਾ ਨਾਮ ਤ੍ਰਿਪਤਾ ਜੀ ਸੀ| ਗੁਰੂ ਨਾਨਕ ਦੇਵ ਜੀ ਦੇ ਇਕ ਭੈਣ ਵੀ ਸਨ ਜਿਨ੍ਹਾਂ ਦਾ ਨਾਮ ਨਾਨਕੀ ਸੀ

ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ| ਬੀਬੀ ਸੁਲੱਖਣੀ ਜੀ ਦੀ ਕੁੱਖੋਂ ਓਹਨਾ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ ਲਖਮੀ ਦਾਸ ਜੀ ਤੇ ਸ਼੍ਰੀ ਚੰਦ ਜੀ|

ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿਚ ਲਗਪਗ 30000km ਦਾ ਸਫਰ ਕੀਤਾ ਲੋਕਾਂ ਨੂੰ ਇਕ ਓਂਕਾਰ ਦਾ ਸੁਨੇਹਾ ਦੇਣ ਲਈ ਜਿਸਨੂੰ ਓਹਨਾ ਨੇ ਉਦਾਸੀਆਂ ਦਾ ਨਾਮ ਦਿਤਾ| ਇਹਨਾਂ ਯਾਤਰਾਵਾਂ ਵਿਚ ਭਾਈ ਮਰਦਾਨਾ ਜੀ ਓਹਨਾ ਨਾਲ ਰਹੇ

ਗੁਰੂ ਨਾਨਕ ਦੇਵ ਜੀ(Guru Nanak Dev ji ) ਦਾ ਪਰਿਵਾਰ ਅਤੇ ਮੁਢਲਾ ਜੀਵਨ

ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਪੂਰਾ ਨਾਮ ਕਲਿਆਣ ਚੰਦ ਦਾਸ ਬੇਦੀ ਸੀ ਜੋ ਕਿ ਇਕ ਹਿੰਦੂ ਖੱਤਰੀ ਸਨ| ਆਪ ਜੀ ਦੇ ਪਿਤਾ ਤਲਵੰਡੀ ਸ਼ਹਿਰ ਵਿਚ ਇਕ ਵਾਪਰੀ ਸਨ| ਆਪ ਜੀ ਦੀ ਇਕ ਭੈਣ ਸਨ ਜਿਨ੍ਹਾਂ ਦਾ ਨਾਮ ਬੀਬੀ ਨਾਨਕੀ ਸੀ ਤੇ ਉਹ ਆਪ ਤੋਂ ੫ ਸਾਲ ਵਡੇ ਸਨ

ਗੁਰੂ ਨਾਨਕ ਦੇਵ ਜੀ ਦੇ ਵਡੇ ਭੈਣ ਜੀ ਦਾ ਵਿਆਹ ੧੪੭੫ ਵਿਚ ਜੈ ਰਾਮ ਨਾਲ ਹੋਇਆ ਤੇ ਫਿਰ ਉਹ ਸੁਲਤਾਨਪੁਰ ਲੋਧੀ ਆ ਗਏ|ਜੈ ਰਾਮ ਸੁਲਤਾਨਪੁਰ ਵਿਚ ਮੋਦੀਖਾਨੇ ਤੇ ਨੌਕਰੀ ਕਰਦੇ ਸਨ ਤੇ ਓਹਨਾ ਨੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਵੀ ਓਥੇ ਹੀ ਨੌਕਰੀ ਦਾਵਾ ਦਿਤੀ|ਉਸ ਸਮੇ ਗੁਰੂ ਜੀ ਦੀ ਉਮਰ ੧੬ ਸਾਲ ਦੀ ਸੀ

੧੪੮੭ ਵਿਚ ਗੁਰੂ ਨਾਨਕ ਜੀ ਦਾ ਵਿਆਹ ਬੀਬੀ ਸੁਲਖਣੀ ਜੀ ਨਾਲ ਹੋਇਆ| ਬੀਬੀ ਸੁਲੱਖਣੀ ਮੂਲ ਚੰਦ ਤੇ ਚੰਨੋ ਰਾਣੀ ਦੀ ਸਪੁੱਤਰੀ ਸਨ| ਗੁਰੂ ਜੀ ਦਾ ਵਿਆਹ ਬਟਾਲਾ ਵਿਚ ਹੋਇਆ|ਵਿਆਹ ਟੋਹ ਬਾਅਦ ਆਪ ਜੀ ਦੇ ਘਰ ਦੋ ਪੁੱਤਰ ਹੋਏ ਲਖਮੀ ਦਾਸ ਜੀ ਤੇ ਬਾਬਾ ਸ਼੍ਰੀ ਚੰਦ ਜੀ|

ਆਪ ਜੀ ਫੇਰ ੧੫੦੦ ਤਕ ਸੁਲਤਾਨਪੁਰ ਲੋਧੀ ਰਹੇ ਤੇ ਉਸ ਉਪਰੰਤ ਆਪ ਨੇ ਉਦਾਸੀਆਂ ਸ਼ੁਰੂ ਕੀਤੀਆਂ ਤੇ ਲੋਕਾਂ ਵਿਚ ਇਕ ਓਂਕਾਰ ਦਾ ਪ੍ਰਚਾਰ ਕੀਤਾ

Guru Nanak dev ji pics

guru nanak dev ji pics
guru nanak dev ji rare pic
guru nanak dev ji photo
guru nanak dev ji history

home

Leave a Comment

Your email address will not be published. Required fields are marked *