ਮੱਛਰ ਦੇ ਕੱਟਣ ਨਾਲ ਖਾਰਿਸ਼ ਕਿਓਂ ਹੁੰਦੀ ਹੈ?

Spread the love
mosquito-bite-effect
mosquito bite effect

ਸਿਰਫ ਮਾਦਾ (female) ਮੱਛਰ ਹੀ ਲੋਕਾਂ ਨੂੰ ਕੱਟਦੇ ਹਨ। ਮੱਛਰ ਕਿਸੇ ਵਿਅਕਤੀ ਦੀ ਚਮੜੀ ਨੂੰ ਵਿੰਨ੍ਹਣ ਲਈ ਮੂੰਹ (ਪ੍ਰੋਬੋਸਿਸ) ਦੀ ਤਿੱਖੀ ਨੋਕ ਦੀ ਵਰਤੋਂ ਕਰਦਾ ਹੈ| ਇਹ ਖੂਨ ਦੀਆਂ ਨਾੜੀਆਂ ਦਾ ਪਤਾ ਲਗਾਉਂਦਾ ਹੈ ਅਤੇ ਮੂੰਹ ਰਾਹੀਂ ਲਹੂ ਖਿੱਚਦਾ ਹੈ, ਨਾਲ ਹੀ ਇਹ ਆਪਣੇ ਲਾਰ ਦਾ ਟੀਕਾ ਲਗਾਉਂਦਾ ਹੈ ਜਿਸ ਵਿੱਚ ਐਂਟੀਕੋਆਗੂਲੈਂਟ ਹੁੰਦਾ ਹੈ ਜੋ ਖ਼ੂਨ ਨੂੰ ਏਸ ਦੌਰਾਨ ਜੰਮਣ ਤੋਂ ਰੋਕਦਾ ਹੈ | ਲਾਰ ਵਿਚ ਐਂਟੀਕੋਆਗੂਲੈਂਟ ਦੇ ਨਾਲ ਕੁਝ ਪ੍ਰੋਟੀਨ ਵੀ ਹੁੰਦੇ ਹਨ, ਪ੍ਰੋਟੀਨ ਸਰੀਰ ਲੀ ਵਿਦੇਸ਼ੀ ਪਦਾਰਥ ਹੁੰਦੇ ਹਨ ਜੋ ਸਰੀਰ ਦੀ ਸੁਰੱਖਿਆ ਪ੍ਰਣਾਲੀ (immune system) ਨੂੰ ਚਾਲੂ ਕਰਦੇ ਹਨ | ਉਨ੍ਹਾਂ ਨਾਲ ਲੜਨ ਲਈ ਸਰੀਰ ਹਿਸਟਾਮਾਈਨ ਬਣਾਉਂਦਾ ਹੈ , ਹਿਸਟਾਮਾਈਨ ਚਿੱਟੇ ਲਹੂ ਦੇ ਸੈੱਲਾਂ (White blood cells) ਨੂੰ ਪ੍ਰਭਾਵਿਤ ਖੇਤਰ ਵਿਚ ਪਹੁੰਚਣ ਵਿਚ ਸਹਾਇਤਾ ਕਰਦਾ ਹੈ ਹਿਸਟਾਮਾਈਨ ਹੀ ਉਹ ਪਦਾਰਥ ਹੈ ਜੋ ਖਾਰਸ਼, ਜਲਣ ਅਤੇ ਸੋਜ ਦਾ ਕਾਰਨ ਬਣਦੀ ਹੈ|-

ਡਾ: ਅਰਸ਼ਦੀਪ ਸਿੰਘ ਬੋਪਾਰਾਏ

( ਸ਼੍ਰੀ ਅੰਮ੍ਰਿਤਸਰ ਸਾਹਿਬ)

Leave a Comment

Your email address will not be published. Required fields are marked *